ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੇਸਰੀ ਝੰਡਿਆਂ ਨਾਲ ਖਾਲਿਸਤਾਨ ਦੇ ਹੱਕ 'ਚ ਮਾਰਚ |OneIndia Punjabi

2022-08-15 1

ਮਾਨਸਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੇਸਰੀ ਝੰਡਿਆਂ ਨਾਲ ਖਾਲਿਸਤਾਨ ਦੇ ਹੱਕ ਵਿੱਚ ਮਾਰਚ ਕੱਢਿਆ ਗਿਆ, ਮਾਰਚ ਵਿੱਚ ਪਾਰਟੀ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਇਹ ਮਾਰਚ ਪਿੰਡ ਜੋਗਾ ਤੋਂ ਸ਼ੁਰੂ ਹੋ ਕੇ ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਪਹੁੰਚਿਆ।ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਇਹ ਖਾਲਿਸਤਾਨ ਦੇ ਹੱਕ ਵਿੱਚ ਕੱਢਿਆ ਜਾ ਰਿਹਾ ਇਹ ਮਾਰਚ ਮਨੁੱਖਤਾ ਦੀ ਭਲਾਈ ਲਈ ਕੱਢਿਆ ਜਾ ਰਿਹਾ ਹੈ। ਮਾਰਚ ਕੱਢ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਕੇਵਲ ਕੇਸਰੀ ਝੰਡਾ ਹੀ ਮਨੁੱਖਤਾ ਦੀ ਰੱਖਿਆ ਕਰ ਸਕਦਾ ਹੈ।